ਅੰਬਰਾਂ ਤੋਂ ਦੇਖੇ ਬੈਠਾ ਅੱਜ ਦਸ਼ਮੇਸ਼ ਹੈ
ਖਾਲਸੇ ਤੇ ਪੈਂਦਾ ਜੋ ਦੁੱਖਾਂ ਦਾ ਕਲੇਸ਼ ਹੈ
- ਪੱਕਿਓਂ ਕੱਚਾ ਹੋ ਰਿਹਾ, ਜੋ ਸੀ ਪੰਥ ਸਜਾਇਆ
ਗਿੱਦੜ ਬਣਕੇ ਲੜ ਰਿਹਾ, ਜੋ ਸੀ ਸ਼ੇਰ ਬਣਾਇਆ
ਉਹ ਚਿੜੀ ਨਜ਼ਰ ਨਾ ਆਂਵਦੀ ਜਿਸਤੋਂ ਬਾਜ਼ ਤੁੜਾਇਆ
ਇਹ ਕੈਸਾ ਭਾਣਾ ਵਰਤ ਗਿਆ, ਸੋਚੇ ਦਰਵੇਸ਼ ਹੈ
ਅੰਬਰਾਂ ਤੋਂ ਦੇਖੇ ....
- ਪਾਵੇ ਤੇਲ ਡਕੌਂਤ ਨੂੰ ਤੇ ਲੱਖ ਸ਼ਗਨ ਵੀਚਾਰੇ
ਜੋਤ ਜਗਾਵੇ ਪੀਰ ਦੀ ਲਾਵੇ ਗੁਰੂ ਨੂੰ ਲਾਰੇ
ਸਿੰਘਣੀ ਰਖਦੀ ਵਰਤ ਨੂੰ ਰਹੇ ਤੱਕਦੀ ਤਾਰੇ
ਧੁੰਦਲਾ ਹੁੰਦਾ ਦਿਸ ਰਿਹਾ ਮੀਰੀ ਪੀਰੀ ਦਾ ਵੇਸ ਹੈ
- ਮਾਈ ਭਾਗੋ ਤਾਂ ਮਾਈ ਭਾਗੋ ਸੀ ਉਹ ਕੀਹਨੇ ਬਣਨਾ
ਸਿੰਘਾਂ ਦੀ ਕੋਈ ਬੱਚੀ ਨਾ ਅੱਜ ਜਾਣੇ ਲੜਨਾ
ਵਿੱਚ ਮੈਦਾਨੇ ਜੰਗ ਦੇ ਕਿਵੇਂ ਵੈਰੀ ਨਾਲ ਭਿੜਨਾ
ਕੇਸ ਕਟਾ ਕੇ ਪਟੇ ਰਖਾਵੇ ਅਜਬ ਇਹ ਭੇਸ ਹੈ
- ਝੂਠ ਨਹੀਂ ਅੱਜ ਸ਼ਮੀ ਵੀ ਪਿਆ ਸੱਚ ਸੁਣਾਵੇ
ਗੁਰੂ ਦਸਮੇਸ਼ ਪਿਤਾ ਦਾ ਜੋ ਸਿੰਘ ਕਹਾਵੇ
ਰਹਿਤਾਂ ਬਹਿਤਾਂ ਰੱਖ ਕੇ ਹੀ ਗੁ੍ਰੂ ਨੂੰ ਭਾਵੇ
ਅੰਮ੍ਰਿਤ ਛਕ ਕੇ ਸਿੰਘ ਸਜੋ ਇਹੀ ਆਦੇਸ਼ ਹੈ
( ਇਹ ਸਤਰਾਂ ਮਿਸ਼ਨਰੀ ਸੇਧਾਂ ਜਲੰਧਰ ਅਗਸਤ 1992 ਵਿਚ ਛਪੀਆਂ )
0 comments:
Post a Comment